ਆਲ੍ਹਣੇ ਦੇ ਬੋਟ ਕਦ ਪਲ਼ਦੇ
ਬਿਨਾਂ ਪਿਉ ਅਤੇ ਮਾਵਾਂ ਤੋਂ
ਰੱਖੀਂ ਸਦਾ ਬਚਾ ਕੇ ਰੱਬਾ !
ਚੰਦਰੇ ਸ਼ਿਕਰੇ ਤੇ ਕਾਵਾਂ ਤੋਂ
ਇੱਕ ਬੈਠ ਕੇ ਪਹਿਰਾ ਦੇਵੇ
ਰੱਖੇ ਨਿਗ੍ਹਾ ਇੱਲ ਬਲਾਵਾਂ ਤੋਂ
ਦੂਜਾ ਚੁਗ ਕੇ ਚੋਗ ਲਿਆਵੇ
ਕਿਤੋਂ ਦੂਰ ਦੁਰਾਡੀ ਥਾਵਾਂ ਤੋਂ
ਨਿਰ ਸਵਾਰਥ ਬੱਚੇ ਪਾਲਣ
ਫਿਰ ਉੱਡ ਜਾਣ ਪਨਾਹਾਂ ਤੋਂ
ਨਾ ਸੇਵਾ ਟਹਿਲ ਦੀ ਲੋਚਾ
ਸੋਚ ਉੱਚੀ, ਮਨੁੱਖੀ ਭਾਵਾਂ ਤੋਂ
ਜਾਵਾਂ ਸਦ ਸਦ ਬਲਿਹਾਰੀ
ਮੈਂ ਇਨ੍ਹਾਂ ਪਿਉ ਤੇ ਮਾਵਾਂ ਤੋਂ
ਗੁਰਸ਼ਰਨ ਕੌਰ ਦੇਵਗੁਣ

Previous articleਸ਼ੁਭ ਸਵੇਰ ਦੋਸਤੋ
Next article? ਕਸ਼ਮੀਰੀ ਤੋਹਫ਼ਾ – ਪਿਆਰਾ ਸਿੰਘ ਦਾਤਾ (Pyara Singh Daata)

LEAVE A REPLY

Please enter your comment!
Please enter your name here