ਜੇਕਰ ਸਾਡਾ ਸਰੀਰ, ਸਾਡੇ ਹੱਥ ਪੈਰ ਸੰਪੂਰਨ ਹਨ ਤਾਂ ਸਾਨੂੰ ਕੁਦਰਤ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ। 
ਦੂਜਾ ਕੁਦਰਤ ਦੀ ਅਪਾਰ ਕਿਰਪਾ ਸਦਕਾ ਜੇਕਰ ਸਬਰ-ਸੰਤੋਖ ਆ ਜਾਵੇ ਤਾਂ ਜ਼ਿੰਦਗੀ ਜਿਉਣ ਦਾ ਮਜਾ ਹੀ ਹੋਰ ਹੋ ਜਾਂਦੈ। ਸੰਤੁਸ਼ਟੀ ਦਾ ਕੋਈ ਪੈਮਾਨਾ ਜਾਂ ਲੇਬਲ ਨਹੀਂ ਹੁੰਦਾ, ਜਿਸ ਨੂੰ ਹੋ ਜਾਵੇ, ਬਹੁਤ ਥੋੜੇ ਜਿਹੇ ਨਾਲ ਹੀ ਹੋ ਜਾਂਦੀ ਹੈ,

 ਪਰ ਜਿਸਨੂੰ ਨਾ ਹੋਵੇ, ਭਾਵੇਂ ਦੁਨੀਆ ਭਰ ਦੀ ਧੰਨ ਦੌਲਤ, ਪ੍ਰਸਿੱਧੀ, ਹਰ ਖਾਹਿਸ਼ ਉਹਦੇ ਪੈਰਾਂ 'ਚ ਢੇਰ ਕਰ ਦਿਉ ਤਾਂ ਵੀ ਨਹੀਂ ਹੁੰਦੀ। ਅਸੰਤੁਸ਼ਟ ਵਿਅਕਤੀ ਦਾ ਨਾ ਕੋਈ ਪਿਆਰਾ, ਪ੍ਰੇਮੀ ਜਾਂ ਰਿਸ਼ਤੇਦਾਰ ਹੁੰਦਾ ਹੈ, ਨਾਹੀਂ ਉਹਦਾ ਕਿਤੇ ਦਿਲ ਲਗਦਾ ਹੈ, ਨਾ ਉਹਨੂੰ ਕੋਈ ਚੀਜ਼ ਚੰਗੀ ਲਗਦੀ ਹੈ, ਉਹ ਖਲਾਅ ਦੀ ਦੁਨੀਆ ਵਿੱਚ ਜਿਉਂਦਾ ਹੈ।

 ਉਹ ਖੁਦ ਤਾਂ ਤੰਗ ਰਹਿੰਦਾ ਹੀ ਹੈ, ਆਪਣੇ ਪ੍ਰੀਵਾਰਿਕ ਮੈਂਬਰਾਂ ਨੂੰ ਵੀ ਤੰਗ ਕਰੀਂ ਰੱਖਦਾ ਹੈ। ਅਸੰਤੁਸ਼ਟੀ ਇੱਕ ਮਾਨਸਿਕ ਅਸੰਤੁਲਨ ਹੈ, ਜੋ ਸਮਾਂ ਬੀਤਣ ਨਾਲ ਅਤੇ ਜ਼ਮਾਨੇ ਦੇ ਨਾਲ ਢਲਣ ਨਾਲ ਠੀਕ ਹੋ ਜਾਂਦਾ ਹੈ, ਪਰ ਜਿੰਨੀ ਦੇਰ ਇਹ ਅਸੰਤਲਨ ਰਹਿੰਦਾ ਹੈ, ਮਨੁੱਖ ਦਾ ਦਮ ਕੱਢੀਂ ਰੱਖਦਾ ਹੈ।

ਮੇਰਾ ਸਰਲ ਜਾ ਤਰੀਕਾ ਇਹ ਹੈ ਕਿ ਜਿੱਥੇ ਮੈਂ ਹਾਂ, ਬਹੁਤੀ ਦੁਨੀਆ ਉੱਥੇ ਵੀ ਨਹੀਂ, ਜੋ ਮੇਰੇ ਕੋਲ ਹੈ, ਵਾਲਿਆਂ ਲੋਕਾਂ ਕੋਲ ਉਸ ਨਾਲੋਂ ਦਸਵਾਂ ਹਿੱਸਾ ਵੀ ਨਹੀਂ। ਉੱਪਰੋਂ ਨਜ਼ਰ ਹਟਾਕੇ ਧਰਤੀ ਤੇ ਹੀ ਰਹਿਣਾ ਸਿੱਖਿਆ।

 ਕੋਸ਼ਿਸ਼ ਕਰਨ ਨਾਲ ਕੀ ਨਹੀਂ ਹੁੰਦਾ, ਸਭ ਹੋ ਜਾਂਦਾ ਆਪਾਂ ਸਿਰਫ਼ ਸੱਚੀ ਸ਼ੁਰੂਆਤ ਕਰੀਏ....ਜ਼ੀਰੋ ਲੇਬਲ ਤੇ ਵੀ ਮੈਂ ਬਹੁਤ ਲੋਕਾਂ ਨੂੰ ਖੁਸ਼ ਦੇਖਿਆ, ਤੇ ਸੋਚਿਆ ਕਿਉਂ ਨਾ ਆਪਾਂ ਵੀ ਉਹਨਾਂ ਦਾ ਹਿੱਸਾ ਬਣੀਏ! 

ਬਜ਼ਾਰਾਂ ਦੀ ਦੁਨੀਆ ਵਿਚ ਭਾਵੇਂ ਸਭ ਕੁਝ ਵਿਕਦਾ ਹੈ, ਪਰ ਦਿਲਾਂ ਦੀ ਦੁਨੀਆ ਵਿਚ ਖੋਟੇ ਸਿੱਕੇ ਨਹੀਂ ਚਲਦੇ। 'ਤੇ ਕੋਈ ਵੀ ਹੀਰਾ ਤਰਾਸਿਆ ਬਿਨ ਤਾਜ ਦਾ ਸ਼ਿੰਗਾਰ ਨਹੀਂ ਬਣਦਾ। ਇਸੇ ਤਰ੍ਹਾਂ ਜਿਸ ਮਨੁੱਖ ਨੇ ਅਜੇ ਤੱਕ ਕੁਦਰਤ ਨੂੰ ਪਿਆਰਨਾ ਨਹੀਂ ਸਿੱਖਿਆ,

 ਉਹ ਕਦੇਂ ਵੀ ਰੂਹਾਨੀ ਕਦਰਾਂ-ਕੀਮਤਾਂ ਦੀ ਇੱਜ਼ਤ ਜਾਂ ਸਤਿਕਾਰ ਨਹੀਂ ਕਰੇਗਾ, ਉਸਨੂੰ ਲਗਦੇ ਰਹਿੰਦਾ ਕੀ ਸਮਾਂ ਬੀਤ ਰਿਹਾ, ਮੈਂ ਜਿਉਂ ਰਿਹਾ ਹਾਂ ਅਸਲ ਵਿਚ ਆਪਾਂ ਸਾਰਿਆਂ ਨਾਲ ਹੋ ਇਸ ਦੇ ਉੱਲਟ ਰਿਹਾ ਹੈ...

 
ਹਰਫੂਲ ਭੁੱਲਰ
ਮੰਡੀ ਕਲਾਂ 9876870157More tags:-
friendship quotes,friends,quotes,friends quotes,best friend quotes,friend quotes,true friendship quotes,quotes about friendship,friendship day quotes,best friends,good friends quotes,real friends quotes,motivational quotes,quotes on friendship,friendship quotes to make you smile,best friendship quotes,friends quotes and sayings,short friendship quotes,friend,cute best friend quotes,best friend,funny best friend quotes,inspirational friendship quotes,friendship quotes images
Previous article{40} Dr. B. R. Ambedkar Quotes In Punjabi
Next articleਆਲ੍ਹਣੇ ਦੇ ਬੋਟ

LEAVE A REPLY

Please enter your comment!
Please enter your name here